Description
ਇਹ ਪੁਸਤਕ ਸਾਡੇ ਸਾਰਿਆਂ ਵਾਸਤੇ ਪੜ੍ਹਨੀ ਇਸ ਲਈ ਲਾਜ਼ਮੀ ਹੈ ਕਿ ਅਸੀਂ ਅਕਸਰ ਆਪਣੇ ਸਿਆਸੀ ਢਾਂਚੇ ਅਤੇ ਆਰਥਿਕਤਾ ਨੂੰ ਦੋਸ਼ ਦਿੰਦੇ ਹਾਂ ਇਸ ਦੀ ਤੁਲਨਾ ਤਰੱਕੀਸ਼ੁਦਾ ਪੱਛਮੀ ਮੁਲਕਾਂ ਨਾਲ ਕਰਦੇ ਹੋਏ ਅਸੀਂ ਆਪਣੇ ਦੇਸ਼ ਨੂੰ ਬਿਲਕੁਲ ਨਿਗੁਣਾ ਸਾਬਤ ਕਰਨ ਤੱਕ ਚਲੇ ਜਾਂਦੇ ਹਾਂ। ਇਸ ਪੁਸਤਕ ਪੜ੍ਹ ਕਿ ਸਮਝ ਆਉਂਦੀ ਹੈ ਕਿ ਜਿਸ ਵੇਲੇ ਸਾਰਾ ਪੱਛਮ ਦੁਨੀਆ ਭਰ ‘ਤੇ ਕਬਜ਼ਾ ਕਰਕੇ ਆਪਣੀ ਸਿਆਸੀ ਪੈਠ ਮਜਬੂਤ ਕਰਨ ਵਿਚ ਲੱਗਾ ਹੋਇਆ ਸੀ ਤੇ ਸੰਸਾਰ ਜੰਗਾਂ ਸਹੇੜ ਰਿਹਾ ਸੀ, ਉਸ ਵੇਲੇ ਭਾਰਤ ‘ਸੋਨੇ ਦੀ ਚਿੜੀ’ ਸੀ। ਕੁਝ ਲੋਕ ਭਾਰਤ ਨੂੰ ਇਤਿਹਾਸ ਵਿਚ ਇਕ ਇਕਾਈ ਮੰਨਣ ਤੋਂ ਵੀ ਇਨਕਾਰ ਕਰਦੇ ਹਨ, ਇਹ ਪੁਸਤਕ ਇਹ ਵੀ ਦੱਸਦੀ ਹੈ ਕਿ ਕਈ ਰਿਆਸਤਾਂ ਵਿਚ ਵੰਡੇ ਹੋਣ ਦੇ ਬਾਵਜੂਦ ਭਾਰਤੀ ਖਿੱਤੇ ਦੀ ਸਾਂਝੀ ਤੰਦ ਕੀ ਸੀ, ਜਿਸ ਨੇ ਆਖ਼ਰਕਾਰ ਬਸਤੀਵਾਦੀ ਅੰਗਰੇਜ਼ਾਂ ਨੂੰ ਇਸ ਨੂੰ ਇਕ ਸਾਂਝੀ ਇਕਾਈ ਦੇ ਰੂਪ ਵਿਚ ਪ੍ਰਸ਼ਾਸਨਿਕ ਤੌਰ ‘ਤੇ ਬੰਨ੍ਹਣ ਦੀ ਚਾਰਾਜੋਈ ਕਰਨ ਲਈ ਮਜਬੂਰ ਕਰ ਦਿੱਤਾ, ਜਿਸ ਨੂੰ ਸੰਤਾਲੀ ਤੋਂ ਬਾਅਦ ਭਾਰਤੀ ਸਿਆਸਤਦਾਨਾਂ ਨੇ ਅੰਤਮ ਛੋਹ ਦਿੱਤੀ। ਸ਼ਸ਼ੀ ਥਰੂਰ ਸੰਤਾਲੀ ਵਿਚ ਹੋਈ ਵੰਡ ਤੇ ਇਕਮੁਠਤਾ ਦੋਵਾਂ ਦੇ ਵਿਰੋਧਾਭਾਸਾਂ ਨੂੰ ਬਹੁਤ ਬਾਰੀਕੀ ਨਾਲ ਪੁਣਦਾ ਹੈ।
Reviews
There are no reviews yet.