ਪੰਜਾਬ, ਪੰਜਾਬੀ, ਪੰਜਾਬੀਅਤ
ਪੰਜਾਬ, ਪੰਜਾਬੀ, ਪੰਜਾਬੀਅਤ
ਮੈਂਬਰਸ਼ਿਪ ਤੋਂ ਬਿਨਾਂ ਇਕ ਵਾਰ ਇਕਮੁਸ਼ਤ ਸਹਿਯੋਗ ਰਾਸ਼ੀ ਭੇਂਟ ਕਰਕੇ ਤੁਸੀਂ ਸਾਡੇ ਸਹਿਯੋਗੀ ਸੱਜਣਾ ਦੀ ਸੂਚੀ ਵਿੱਚ ਸ਼ਾਮਲ ਹੋ ਸਕਦੇ ਹੋ। ਸਹਿਯੋਗ ਰਾਸ਼ੀ ਦੇਣ ਲਈ ਆਪਣੀ ਮਨਪਸੰਦ ਰਕਮ ਦਾ ਬਟਨ ਦੱਬੋ।
ਅਸੀਂ ਡਰੀਮਜ਼ ਡਿਜੀਟਲ ਮੀਡੀਆ (ਡੀਡੀਐਮ) ਹਾਂ। ਇਕ ਅਦਾਰਾ ਜੋ ਮੀਡੀਆ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਦਾ ਹੈ। ਜੋ ਵੱਖ-ਵੱਖ ਰੂਪਾਂ ਵਿਚ ਤੁਹਾਡੇ ਤੱਕ ਗਿਆਨ ਤੇ ਵਿਚਾਰ ਭਰਪੂਰ ਲਿਖਤਾਂ ਤੇ ਸਮੱਗਰੀ ਤੁਹਾਡੇ ਤੱਕ ਪਹੁੰਚਾਉਂਦਾ ਹੈ। ਅਸੀਂ ਇਕ ਰਜਿਸਟਰਡ ਡਿਜੀਟਲ ਮੀਡੀਆ ਅਦਾਰਾ ਹਾਂ, ਜੋ ਡਿਜੀਟਲ ਮਾਧਿਆਮ ਰਾਹੀਂ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾ ਰਿਹਾ ਹੈ।
ਅਸੀਂ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਸਰਬ-ਸਾਂਝੀਵਾਲਤਾ ਦੇ ਫ਼ਲਸਫ਼ੇ ਤੋਂ ਪ੍ਰੇਰਨਾ ਲੈਂਦੇ ਹਾਂ ਅਤੇ ਸਾਡਾ ਮਨੋਰਥ ਦੁਨੀਆ ਭਰ ਵਿਚ ਪੰਜਾਬੀ ਭਾਈਚਾਰੇ ਦੀ ਗੱਲ ਕਰਨਾ ਤੇ ਦੁਨੀਆ ਭਰ ਦੇ ਗਿਆਨ ਨੂੰ ਪੰਜਾਬੀ ਭਾਈਚਾਰੇ ਤੱਕ ਪੁੰਹਚਾਉਣਾ ਹੈ। ਇਸ ਮਕਸਦ ਦੀ ਪੂਰਤੀ ਲਈ ਡੀਡੀਐਮ ਦੀ ਸਰਪ੍ਰਸਤੀ ਹੇਠ ਜੋ ਅਦਾਰੇ ਕੰਮ ਕਰਦੇ ਹਨ, ਉਨ੍ਹਾਂ ਬਾਰੇ ਜਾਣਕਾਰੀ ਲਈ ਅਗਲੇ ਸਵਾਲ-ਜੁਆਬ ਦੇਖੋ।
ਇਕ ਇੰਟਰਨੈੱਟ ਸਾਹਿਤਕ ਮੈਗਜ਼ੀਨ ਹੈ, ਜੋ 2008-09 ਤੋਂ ਕਾਰਜਸ਼ੀਲ ਹੈ। ਇਸ ਨੂੰ ਪਲੇਠੀਆਂ ਇੰਟਰਨੈੱਟ ਸਾਹਿਤਕ ਮੈਗਜ਼ੀਨਾਂ ਵਿਚ ਸ਼ਾਮਲ ਹੋਣ ਦਾ ਮਾਣ ਹਾਸਲ ਹੈ। ਇਸ ਵਿਚ ਲਗਪਗ ਸਾਰੀਆਂ ਹੀ ਸਾਹਿਤਕ ਵਿਧਾਵਾਂ ਤੇ ਵੰਨਗੀਆਂ ਦੇ ਲਿਖਤੀ, ਆਡਿਉ, ਵੀਡਿਉ ਰੂਪ ਮੌਜੂਦ ਹਨ। ਹੁਣ ਤੱਕ ਇਸ ’ਤੇ 500 ਤੋਂ ਜ਼ਿਆਦਾ ਲਿਖਤਾਂ ਸਾਂਭੀਆਂ ਜਾ ਚੁੱਕੀਆਂ ਹਨ।
ਇਸ ’ਤੇ ਤੁਸੀਂ lafzandapul.com ਲਿੰਕ ਰਾਹੀਂ ਪਹੁੰਚ ਸਕਦੇ ਹੋ।
ਇਕ ਇੰਟਰਨੈੱਟ ਖ਼ਬਰ ਮਾਧਿਅਮ ਹੈ। ਇਸ ਉੱਤੇ ਅਸੀਂ ਤਾਜ਼ਾ ਖ਼ਬਰਾਂ ਨਾਲ ਸੰਬੰਧਤ ਗੰਭੀਰ ਵਿਸ਼ਲੇਸ਼ਣ ਤੇ ਟਿੱਪਣੀਆਂ ਪੇਸ਼ ਕਰਦੇ ਹਾਂ। ਸਮਕਾਲ ਵਿਚ ਮਨੁੱਖਤਾ ਨੂੰ ਪ੍ਰਭਾਵਿਤ ਕਰਨ ਵਾਲੇ ਹਰ ਮਸਲੇ ਨੂੰ ਇਸ ’ਤੇ ਛੋਹਿਆ ਜਾਂਦਾ ਹੈ। ਇਹ ਤਿੰਨ ਭਾਸ਼ਾਈ-ਪੰਜਾਬੀ, ਹਿੰਦੀ ਤੇ ਅੰਗਰੇਜ਼ੀ-ਭਾਸ਼ਾ ਵਿਚ ਚੱਲਣ ਵਾਲਾ ਅਦਾਰਾ ਹੈ। ਪੰਜਾਬੀ ਵਿਚ ਅਸੀਂ ਪਾਠਕਾਂ ਨੂੰ ਦੇਸ਼-ਦੁਨੀਆਂ ਦੀ ਤਾਜ਼ਾਂ ਘਟਨਾਵਾਂ ਨਾਲ ਰੂਬਰੂ ਕਰਵਾਉਂਦੇ ਹਾਂ। ਅੰਗਰੇਜ਼ੀ ਤੇ ਹਿੰਦੀ ਵਿਚ ਅਸੀਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸਰਬ-ਸਾਂਝੀ ਤਸਵੀਰ ਪੇਸ਼ ਕਰਦੇ ਹਾਂ, ਜੋ ਆਮ ਤੌਰ ’ਤੇ ਕੌਮੀ ਤੇ ਕੌਮਾਂਤਰੀ ਮੀਡੀਆ ਰਾਹੀਂ ਦਾਗ਼ੀ ਰੂਪ ਵਿਚ ਪੇਸ਼ ਕੀਤੀ ਜਾਂਦੀ ਹੈ।
ਜ਼ੋਰਦਾਰ ਟਾਈਮਜ਼ ਪੰਜਾਬੀ- punjabi.zordartimes.com
ਜ਼ੋਰਦਾਰ ਟਾਈਮਜ਼ ਹਿੰਦੀ- hindi.zordartimes.com
ਜ਼ੋਰਦਾਰ ਅੰਗਰੇਜ਼ੀ- zordartimes.com
ਡਰੀਮਜ਼ ਬੁੱਕਸ ਦੋ ਕੰਮ ਕਰਦਾ ਹੈ।
ਪਹਿਲਾ ਇਹ ਪੁਸਤਕਾਂ ਪ੍ਰਕਾਸ਼ਿਤ ਕਰਦਾ ਹੈ-
ਫ਼ਿਲਹਾਲ ਅਸੀਂ ਕੁਝ ਪੰਜਾਬੀ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਅੱਗੇ ਤਿੰਨੇ ਹੀ ਭਾਸ਼ਾਵਾਂ ਵਿਚ ਮੌਲਿਕ ਪੁਸਤਕਾਂ ਤੇ ਦਰਜਨ ਅਨੁਵਾਦ ਦੀਆਂ ਪੁਸਤਕਾਂ ਛਪਣ ਵਾਲੀਆਂ ਹਨ।
ਦੂਜਾ ਕੰਮ ਇੰਟਰਨੈੱਟ ਰਾਹੀਂ ਮੁੱਲਵਾਨ ਪੰਜਾਬੀ ਕਿਤਾਬਾਂ ਪਾਠਕਾਂ ਦੇ ਘਰ ਤੱਕ ਪਹੁੰਚਾਉਣਾ ਹੈ। ਸਾਡੇ ਇੰਟਰਨੈੱਟ ਬੁੱਕ ਸਟੋਰ ਤੱਕ ਤੁਸੀਂ ਇਸ ਲਿੰਕ ਰਾਹੀਂ ਪਹੁੰਚ ਸਕਦੇ ਹੋ- dreamzbooks.com
ਇਹ ਸਾਡਾ ਅੰਗਰੇਜ਼ੀ ਵਿਚ ਚੱਲਣ ਵਾਲਾ ਪੰਜਾਬੀ ਮਨੋਰੰਜਨ ਜਗਤ ਦਾ ਫ਼ਿਲਮ, ਗੀਤ-ਸੰਗੀਤ ਨਾਲ ਸੰਬੰਧਤ ਅਦਾਰਾ ਹੈ ਜੋ ਸੰਸਾਰ ਭਰ ਦੇ ਪੰਜਾਬੀ ਸੰਗੀਤ ਤੇ ਸਿਨੇਮਾ ਪ੍ਰੇਮਿਆਂ ਨੂੰ ਮਨੋਰੰਜਨ ਜਗਤ ਦੀਆਂ ਖ਼ਬਰਾਂ ਤੇ ਸਮੀਖਿਆਵਾਂ ਨਾਲ ਜੋੜਦਾ ਹੈ। ਇਸ ਨੂੰ ਤੁਸੀਂ ਲਿੰਕ justpanjabi.com ਰਾਹੀਂ ਦੇਖ ਸਕਦੇ ਹੋ।
ਡਰੀਮਜ਼ ਡਿਜੀਟਲ ਮੀਡੀਆ ਦਾ ਮਕਸਦ ਹਰ ਖੇਤਰ ਵਿਚ ਪੰਜਾਬੀ ਬੋਲੀ ਦਾ ਪਾਸਾਰ ਕਰਨਾ ਹੈ। ਇਸ ਲਈ ਉਪਰੋਕਤ ਮੀਡੀਆ ਅਦਾਰਿਆਂ ਤੋਂ ਇਲਾਵਾ ਅਸੀਂ ਪੰਜਾਬੀ ਵਿਚ ਵੈਬਸਾਈਟਾਂ ਬਣਾਉਣ ਤੇ ਹਰ ਕਿਸਮ ਦੀ ਡਿਜੀਟਲ ਲਿਖਤ, ਆਡੀਉ-ਵੀਡੀਉ, ਫ਼ਿਲਮ, ਰੇਡੀਉ ਪ੍ਰੋਗਰਾਮ ਆਦਿ ਬਣਾਉਣ ਦੀਆਂ ਸੇਵਾਵਾਂ ਪ੍ਰਦਾਨ ਕਰਦੇ ਹਾਂ। ਸਾਡੀਆਂ ਸੇਵਾਵਾਂ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ https://dreamzdigitalmedia.com/ ਦੇਖ ਸਕਦੇ ਹੋ।
ਡਰੀਮਜ਼ ਡਿਜੀਟਲ ਮੀਡੀਆ – ਪੱਤਰਕਾਰ ਤੇ ਲੇਖਕ ਦੀਪ ਜਗਦੀਪ ਸਿੰਘ ਵੱਲੋਂ ਚਲਾਇਆ ਜਾ ਰਿਹਾ ਹੈ। ਕਰੀਬ 25 ਸਾਲ ਦੇ ਮੀਡੀਆ ਤੇ ਫ਼ਿਲਮਕਾਰੀ ਦੇ ਤਜਰਬੇ ਅਤੇ ਪੱਤਰਕਾਰੀ ਦੇ ਅਧਿਆਪਨ ਤੋਂ ਬਾਅਦ, ਉਨ੍ਹਾਂ ਨੇ ਇਹ ਅਦਾਰਾ ਸ਼ੁਰੂ ਕੀਤਾ ਹੈ।
ਉਨ੍ਹਾਂ ਨਾਲ ਤੁਸੀਂ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ/ਐਕਸ ਅਤੇ ਈ-ਮੇਲ ਰਾਹੀਂ ਰਾਬਤਾ ਕਰ ਸਕਦੇ ਹੋ-
ਉਨ੍ਹਾਂ ਦੇ ਹੁਣ ਤੱਕ ਦੇ ਕਾਰਜਾਂ ਦੀ ਜਾਣਕਾਰੀ ਤੁਸੀਂ ਇਸ ਲਿੰਕ ਤੋਂ ਪ੍ਰਾਪਤ ਕਰ ਸਕਦੇ ਹੋ-https://deepjagdeep.com/biography-in-punjabi/
ਤੁਹਾਡੇ ਸੁਝਾਵਾਂ ਤੇ ਵਿਚਾਰਾਂ ਦਾ ਸੁਆਗਤ ਹੈ। ਧੰਨਵਾਦ।