
ਸਤਿਗੁਰੂ ਨਾਨਕ ਪ੍ਰਗਟਿਆ, ਮਿੰਟੀ ਧੁੰਦ ਜਗ ਚਾਨਣ ਹੋਇਆ!
ਸ਼ਬਦ ਦੀ ਰੌਸ਼ਨੀ ਸਾਨੂੰ ਵਿਰਾਸਤ ਵਿੱਚ ਮਿਲੀ ਹੈ। ਪੰਜਾਬ, ਪੰਜਾਬੀ, ਪੰਜਾਬੀਅਤ ਦਾ ਝੰਡਾ ਬੁਲੰਦ ਰਹੇ, ਪੰਜਾਬੀ ਜਿੱਥੇ ਵੀ ਜਾਣ, ਸਦਾ ਚਾਨਣ ਵੰਡਦੇ ਰਹਿਣ, ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ, ਇਸੇ ਅਰਦਾਸ ਦੇ ਨਾਲ ਅਦਾਰਾ ਡਰੀਮਜ਼ ਡਿਜੀਟਲ ਮੀਡੀਆ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਸਾਹਿਤ, ਮੀਡੀਆ ਤੇ ਮਨੋਰੰਜਨ ਜਗਤ ਵਿੱਚ ਸਰਗਰਮੀ ਨਾਲ ਉਪਰਾਲੇ ਕਰ ਰਿਹਾ ਹੈ। ਆਉ ਆਪਣੇ ਉਪਰਾਲਿਆਂ ਨਾਲ ਤੁਹਾਡੀ ਸਾਂਝ ਪਵਾਉਂਦੇ ਹਾਂ-
ਪੰਜਾਬ, ਪੰਜਾਬੀ, ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ ਲਈ ਲਫ਼ਜ਼ਾਂ ਦਾ ਪੁਲ ਪਿਛਲੇ 18 ਸਾਲਾਂ ਤੋਂ ਦੇਸ਼-ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਜੋੜਨ ਵਿੱਚ ਵੱਡੀ ਭੂਮਿਕਾ ਨਿਭਾ ਹੈ। ਨਵੇਂ ਉਭਰਦੇ ਲੇਖਕਾਂ ਤੋਂ ਲੈ ਕੇ ਸਾਹਿਤ ਦੇ ਵੱਡੇ ਨਾਮਾਂ ਤੱਕ ਦੇ ਸਾਹਿਤ ਨੂੰ ਇਕੋ ਲਿੰਕ ਰਾਹੀਂ ਜੋੜ ਕੇ ਪਾਠਕਾਂ ਦੀ ਸੁਹਜਾਤਮਕ ਪਿਆਸ ਨੂੰ ਤ੍ਰਿਪਤ ਕਰ ਰਿਹਾ ਹੈ। ਜਿਲਦਾਂ ਵਿੱਚ ਦੱਬੀਆਂ ਰਹੀਆਂ ਕਈ ਇਤਿਹਾਸਕ ਮੁੱਲਵਾਨ ਲਿਖਤਾਂ ਨੂੰ ਡਿਜੀਟਾਈਜ਼ ਕਰਕੇ ਲਫ਼ਜ਼ਾਂ ਦਾ ਪੁਲ ਨਵੀਂ ਤਕਨੀਕ ਦੇ ਹਾਣ ਦਾ ਤਾਂ ਬਣਾ ਹੀ ਰਿਹਾ ਹੈ, ਉਨ੍ਹਾਂ ਨੂੰ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਪਹੁੰਚ ਵਿੱਚ ਵੀ ਲਿਆ ਰਿਹਾ ਹੈ।
ਅਸੀਂ ਪੰਜਾਬ ਨੂੰ ਦਰਪੇਸ਼ ਸਵਾਲਾਂ ਨੂੰ ਗੰਭੀਰਤਾ ਨਾਲ ਉਠਾਉਣ ਵਾਸਤੇ ਕਾਰਜ ਕਰ ਰਹੇ ਹਾਂ।ਉਨ੍ਹਾਂ ਬਾਰੇ ਗੰਭੀਰ ਸੰਵਾਦ ਛੇੜਨ ਲਈ ਡਰੀਮਜ਼ ਡਿਜੀਟਲ ਮੀਡੀਆ ਦੇ ਪੱਤਰਕਾਰੀ ਅਦਾਰੇ ਪੰਜਾਬ ਪੱਖੀ ਬਿਰਤਾਂਤ ਸਿਰਜਣ ਲਈ ਵੱਡਾ ਹੰਭਲਾ ਮਾਰ ਰਹੇ ਹਨ।
ਅੰਕੜਿਆਂ ਦੀ ਖੇਡ ਨਾਲ ਸੱਤਾ ਦੁਨੀਆ ਵਿੱਚ ਆਪਣੇ ਸਭ ਤੋਂ ਅਮੀਰੀ ਹੋਣ ਦਾ ਦਾਅਵਾ ਕਰ ਰਹੀ ਸੀ। ਸੱਚ ਇਹ ਸੀ ਕਿ ਅਮੀਰ ਹੋਰ ਅਮੀਰ ਤੇ ਗ਼ਰੀਬ ਹੋਰ ਗ਼ਰੀਬ ਹੁੰਦਾ ਜਾ ਰਿਹਾ ਹੈ। ਅੰਕੜਿਆਂ ਨਾਲ ਹੀ ਅਮੀਰੀ ਦੇ ਦਾਵਿਆਂ ਤੇ ਆਮ ਬੰਦੇ ਦੀ ਹੋਣੀ ਦਾ ਸੱਚ ‘ਜ਼ੋਰਦਾਰ ਟਾਈਮਜ਼ ਪੰਜਾਬੀ’ ਨੇ ਸਭ ਦੇ ਸਾਹਮਣੇ ਰੱਖਿਆ।
ਪੰਜਾਬੀਆਂ ਦੀ ਕਲਾਤਕ ਤੇ ਸਿਰਜਣਾਤਮਕ ਢੰਗ ਬੋਲਣ ਦੀ ਆਜ਼ਾਦੀ ’ਤੇ ਸੱਤਾ ਵੱਲੋਂ ਲਾਈਆਂ ਜਾਂਦੀਆਂ ਪਾਬੰਦੀਆਂ ਖ਼ਿਲਾਫ਼ ਆਵਾਜ਼ ਜ਼ੋਰਦਾਰ ਟਾਈਮਜ਼ ਅੰਗਰੇਜ਼ੀ ਨੇ ਸੱਤਾ ਦੀ ਭਾਸ਼ਾ ਵਿੱਚ ਹੀ ਚੁੱਕੀ ਹੈ।
ਉਹੀ ਸੱਤਾ ਜਦੋਂ ਦੇਸ਼ ਦੀ ਆਬਾਦੀ ਦੇ ਸਭ ਤੋਂ ਵੱਡੇ ਹਿੱਸੇ ਨੂੰ ਸੁਪਨੇ ਦਿਖਾਉਂਦੀ ਹੈ ਤਾਂ ਜ਼ੋਰਦਾਰ ਟਾਈਮਜ਼ ਹਿੰਦੀ ਨੇ ਤੱਥਾਂ ਨਾਲ ਇਹ ਦੱਸਿਆ ਕਿ ਕਿਵੇਂ ਇਹੀ ਸੱਤਾ ਨੌਜਵਾਨਾਂ ਦੇ ਸੁਪਨੇ ਸੁਆਹ ਕਰ ਰਹੀ ਹੈ ਤੇ ਉਸ ਦੀ ਸੱਚੀ ਜਾਣਕਾਰੀ ਵੀ ਲੁਕਾ ਰਹੀ ਹੈ।
ਇਸ ਤਰ੍ਹਾਂ ਅਸੀਂ ਜਿੱਥੇ ਪੰਜਾਬ ਨਾਲ ਸੰਬੰਧਤ ਜ਼ਰੂਰੀ ਮਸਲਿਆਂ ਨੂੰ ਪੰਜਾਬੀ ਵਿੱਚ ਆਮ ਲੋਕਾਂ ਤੱਕ ਪਹੁੰਚ ਰਹੇ ਹਾਂ, ਉੱਥੇ ਹੀ ਹਿੰਦੀ ਤੇ ਅੰਗਰੇਜ਼ੀ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰਕੇ ਸੱਤਾ ਦੇ ਜ਼ਰਖ਼ਰੀਦ ਮੀਡੀਆ ਵੱਲੋਂ ਘੜੇ ਜਾ ਰਹੇ ਬਿਰਤਾਂਤ ਨੂੰ ਤੋੜਦਾ ਪੰਜਾਬ ਦਾ ਆਪਣਾ ਸੱਚਾ ਬਿਰਤਾਂਤ ਖੜ੍ਹਾ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹਾਂ।
ਪੰਜਾਬੀ ਸੰਗੀਤ ਤੇ ਸਿਨੇਮਾ ਪੰਜਾਬੀਆਂ ਨੂੰ ਗਲੋਬਲ ਪੱਧਰ ’ਤੇ ਜੋੜਦਾ ਹੈ। ਵਿਦੇਸ਼ਾਂ ਅਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਵੱਸਦੇ ਪੰਜਾਬੀ ਪਰਿਵਾਰਾਂ ਦੀਆਂ ਅਗਲੀਆਂ ਪੀੜ੍ਹੀਆਂ ਜੋ ਪੰਜਾਬੀ ਲਿਖ-ਪੜ੍ਹ ਨਹੀਂ ਸਕਦੀਆਂ, ਉਹ ਵੀ ਪੰਜਾਬੀ ਸੰਗੀਤ-ਸਿਨੇਮਾ ਰਾਹੀਂ ਆਪਣੀ ਪੰਜਾਬੀ ਪਛਾਣ ਨੂੰ ਜਿਉਂਦੀਆਂ ਹਨ। ਉਸ ਪੀੜ੍ਹੀ ਦੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੈ ਸਾਡਾ ਪੰਜਾਬੀ ਸੰਗੀਤ ਤੇ ਸਿਨੇਮਾ ਜਗਤ ਦਾ ਮੰਚ ਜਸਟ ਪੰਜਾਬੀ। ਜਸਟ ਪੰਜਾਬੀ ਰਾਹੀਂ ਅਸੀਂ ਪੰਜਾਬੀ ਕਲਾਕਾਰਾਂ, ਸਰੋਤਿਆਂ ਤੇ ਦਰਸ਼ਕਾਂ ਵਿਚਾਲੇ ਇਕ ਪੁਲ ਉਸਾਰਨ ਦਾ ਕਾਰਜ ਕਰ ਰਹੇ ਹਾਂ।
ਅੱਜ ਜਦੋਂ ਬਾਜ਼ਾਰ ਘਰਾਂ ਦੀ ਬਰੂਹਾਂ ਤੱਕ ਖ਼ਪਤ ਦਾ ਹਰ ਸਾਮਾਨ ਪਹੁੰਚ ਰਿਹਾ ਹੈ ਤਾਂ ਡਰੀਮਜ਼ ਬੁੱਕਸ ਰਾਹੀਂ ਅਸੀਂ ਪੰਜਾਬੀ ਵਿੱਚ ਛਪਣ ਵਾਲੀਆਂ ਚੋਣਵੀਆਂ ਬਿਹਤਰੀਨ ਕਿਤਾਬਾਂ ਤੇ ਮੈਗਜ਼ੀਨ ਦੇਸ਼-ਦੁਨੀਆ ਵਿੱਚ ਬੈਠੇ ਪਾਠਕਾਂ ਤੱਕ ਬਹੁਤ ਹੀ ਸਸਤੀਆਂ ਦਰਾਂ ’ਤੇ ਪਹੁੰਚਾ ਰਹੇ ਹਾਂ। ਡਰੀਮਜ਼ ਬੁੱਕਸ ਪੰਜਾਬੀਆਂ ਦੀਆਂ ਬਿਹਤਰੀਨ ਕਿਤਾਬਾਂ ਦਾ ਆਪਣਾ ਆਨਲਾਈਨ ਬੁੱਕ ਸਟੋਰ ਹੈ।
ਇਨ੍ਹਾਂ ਸਭ ਕਾਰਜਾਂ ਨੂੰ ਲਗਾਤਾਰ ਚੱਲਦੇ ਰੱਖਣ ਲਈ ਸਾਨੂੰ ਤੁਹਾਡੇ ਸਹਿਯੋਗ ਦੇ ਬੇਹੱਦ ਲੋੜ ਹੈ। ਹੇਠਾਂ ਅਸੀਂ ਕੁਝ ਮੈਂਬਰਸ਼ਿਪ ਯੋਜਨਾਵਾਂ ਅਤੇ ਸਹਿਯੋਗ ਦੇ ਵਸੀਲੇ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਤੁਸੀਂ ਮੈਂਬਰਸ਼ਿਪ ਲੈ ਕੇ ਜਾਂ ਇਕਮੁਸ਼ਤ ਰੂਪ ਵਿੱਚ ਸਾਡਾ ਸਹਿਯੋਗ ਕਰ ਸਕਦੇ ਹੋ। ਤੁਹਾਡਾ ਛੋਟੇ ਤੋਂ ਛੋਟਾ ਯੋਗਦਾਨ ਪੰਜਾਬ, ਪੰਜਾਬੀ, ਪੰਜਾਬੀਅਤ ਲਈ ਕੀਤੇ ਜਾ ਰਹੇ ਸਾਡੇ ਕਾਰਜਾਂ ਨੂੰ ਵੱਡਾ ਹੁੰਗਾਰਾ ਦੇਵੇਗਾ। ਤੁਹਾਡੇ ਸਹਿਯੋਗ ਲਈ ਅਸੀਂ ਸਦਾ ਤੁਹਾਡੇ ਰਿਣੀ ਰਹਾਂਗੇ। ਆਉ ਇਸ ਦਿਵਾਲੀ ਪੰਜਾਬੀ ਲਈ ਹੱਥ ਮਿਲਾਈਏ! ਗਿਆਨ ਦੇ ਦੀਵੇ ਜਗਾਈਏ!





